Boli Hai Punjabi Saadi - A Poem by Dhani Ram Chatrik Ji
Dhani Ram Chatrik Ji
Poet and Typographer
(4 October 1876 – 18 December 1954)
One of the pioneers of modern Punjabi poetry
Poet - ਧਨੀ ਰਾਮ ਚਾਤ੍ਰਿਕ ਜੀ - Dhani Ram Chatrik Ji
Poem - ਬੋਲੀ ਹੈ ਪੰਜਾਬੀ ਸਾਡੀ - Boli Hai Punjabi Saadi
ਅਸਾਂ ਨਹੀਂ ਭੁਲਾਉਣੀ, ਬੋਲੀ ਹੈ ਪੰਜਾਬੀ ਸਾਡੀ
Asaan Nahi Bhulaauni, Boli Hai Punjabi Saadi
ਏਹੋ ਜਿੰਦ ਜਾਨ ਸਾਡੀ,
Eho Jind Jaan Saadi,
ਮੋਤੀਆਂ ਦੀ ਖਾਨ ਸਾਡੀ,
Motiyan di khaan saadi,
ਹੱਥੋਂ ਨਹੀਂ ਗੁਆਉਣੀ, ਬੋਲੀ ਹੈ ਪੰਜਾਬੀ ਸਾਡੀ ।
Hatthon nahi guaaonni, boli hai Punjabi saadi.
ਤ੍ਰਿੰਞਣਾਂ ਭੰਡਾਰਾਂ ਵਿਚ,
Tarinjnaa Bhandaraan vich,
ਵੰਝਲੀ ਤੇ ਵਾਰਾਂ ਵਿਚ,
Vanjali te Vaaran vich,
ਮਿੱਠੀ ਤੇ ਸੁਹਾਉਣੀ, ਬੋਲੀ ਹੈ ਪੰਜਾਬੀ ਸਾਡੀ ।
Mithhi te Suhaonni, Boli hai Punjabi saadi.
ਜੋਧ ਤੇ ਕਮਾਈਆਂ ਵਿਚ,
Jodh te kamaayian vich,
ਜੰਗਾਂ ਤੇ ਲੜਾਈਆਂ ਵਿਚ,
Jangaa te ladaaiyan vich,
ਏਹੋ ਜਿੰਦ ਪਾਉਣੀ, ਬੋਲੀ ਹੈ ਪੰਜਾਬੀ ਸਾਡੀ ।
Eho jind paaunni, boli hai Punjabi saadi.
ਫੁਲਾਂ ਦੀ ਕਿਆਰੀ ਸਾਡੀ,
Fullaan di keyaari saadi,
ਸੁਖਾਂ ਦੀ ਅਟਾਰੀ ਸਾਡੀ,
Sukhaan di attari saadi,
ਭੁਲ ਕੇ ਨਹੀਂ ਢਾਉਣੀ, ਬੋਲੀ ਹੈ ਪੰਜਾਬੀ ਸਾਡੀ ।
Bhull ke nahi dhaaunni, boli hai Punjabi saadi.