Punjabi Charm Academy - Conversations
Welcome to Conversation track of PunjabiCharm Academy. On this page, you will find Punjabi Conversations for practicing Punjabi listening and speaking skills.
Please feel free to use the Contact Form at the bottom of this page to contact me for any queries or feedback. Thank you!
Greetings In Punjabi - Formal 🙏🏽
In this audio you will hear two persons greeting in Punjabi. It is a formal way of greeting in Punjabi.
Greetings In Punjabi - Formal 🙏🏽
👇👇 PLAY THE AUDIO BELOW 👇👇
Person | Gurmukhi | English Transliteration | English Translation |
---|---|---|---|
Person A | ਸਤਿ ਸ੍ਰੀ ਅਕਾਲ ਜੀ। 🙏🏽 | Sat Sri Akal ji | Hello |
Person B | ਸਤਿ ਸ੍ਰੀ ਅਕਾਲ ਜੀ। 🙏🏽 | Sat Sri Akal ji | Hello |
Person A | ਕੀ ਹਾਲ ਚਾਲ ? | Ki haal chal? | How are you? |
Person B | ਮੈਂ ਠੀਕ ਹਾਂ ਜੀ, ਤੁਸੀ ਸੁਣਾਓ ? | Main theek haan ji, tusi sunao? | I am doing good, you tell? |
Person A | ਮੈਂ ਵੀ ਠੀਕ ਹਾਂ। | Main vi theek haan | I am good too. |
Person A | ਠੀਕ ਹੈ, ਫ਼ੇਰ ਮਿਲਦੇ ਹਾਂ। 🙏🏽 | Theek hai, fer milde haan | Ok, will see you later! |
Person B | ਹਾਂਜੀ, ਜਰੂਰ। 🙏🏽 | Hanji, Jaroor! | Yes, Sure! |
Greetings In Punjabi - Informal - Version 1 🙏🏽
In this audio you will hear two persons greeting in Punjabi. It is an informal way of greeting in Punjabi.
Greetings In Punjabi - Informal 🙏🏽
Person | Gurmukhi | English Transliteration | English Translation |
---|---|---|---|
Person A | ਸਤਿ ਸ੍ਰੀ ਅਕਾਲ ਵੀਰੇ। 🙏🏽 | Sat Sri Akal Veere! | Hello Brother! |
Person B | ਸਤਿ ਸ੍ਰੀ ਅਕਾਲ ਭੈਣੇ। 🙏🏽 | Sat Sri Akal Bheine! | Hello Sister! |
Person A | ਕਿੱਦਾਂ, ਵੀਰੇ? | Kiddan Veere? | How are you, bro? |
Person B | ਮੈਂ ਠੀਕ ਹਾਂ, ਤੂੰ ਦੱਸ? | Main theek haan, Tun dass? | I am good, you tell? |
Person A | ਮੈਂ ਵੀ ਠੀਕ ਹਾਂ। | Main vi theek haan | I am good too. |
Person A | ਚੰਗਾ, ਫ਼ੇਰ ਮਿਲਦੇ ਹਾਂ। 👋🏾 | Changa, fer milde haan! | Alright, will see you later! |
Person B | ਹਾਂ, ਜਰੂਰ। 👋🏾 | Haan, Jaroor! | Yes, Sure! |
Greetings In Punjabi - Informal - Version 2 🙏🏽
In this audio you will hear two persons greeting in Punjabi. It is an informal way of greeting in Punjabi.
Greetings In Punjabi - Informal 🙏🏽
Person | Gurmukhi | English Transliteration | English Translation |
---|---|---|---|
Person A | ਸਤਿ ਸ੍ਰੀ ਅਕਾਲ ਵੀਰੇ। 🙏🏽 | Sat Sri Akal Veere! | Hello Brother! |
Person B | ਸਤਿ ਸ੍ਰੀ ਅਕਾਲ ਭੈਣੇ। 🙏🏽 | Sat Sri Akal Bheine! | Hello Sister! |
Person A | ਕਿੱਦਾਂ, ਵੀਰੇ। | Kiddan Veere? | How are you, bro? |
Person B | ਚੜਦੀ ਕਲਾ ਭੈਣੇ, ਤੂੰ ਦੱਸ? | Chad-di Kalla Bheine, tun dass? | High spirits Sis, you tell? |
Person A | ਬੱਸ ਵਦੀਆ ਚੱਲੀ ਜਾਂਦਾ ਵੀਰੇ। | Bas Vadiya challi janda veere | It's going good brother. |
Person A | ਚੰਗਾ, ਫ਼ੇਰ ਮਿਲਦੇ ਹਾਂ। 👋🏾 | Changa, fer milde haan! | Alright, will see you later! |
Person B | ਹਾਂ, ਜਰੂਰ। 👋🏾 | Haan, Jaroor! | Yes, Sure! |
Guest visit to house 🏠 🚶♂️
In this audio section, you will hear a Punjabi conversation of a guest's visit to a house. You will hear how the host greets the guest at the door and offer a cup of tea.
Guest visit to house 🏠 🚶♂️
Person | Gurmukhi | English Transliteration | English Translation |
---|---|---|---|
Person A | ਸਤਿ ਸ੍ਰੀ ਅਕਾਲ ਜੀ। | Sat Sri Akal ji! | Hello! |
Person B | ਸਤਿ ਸ੍ਰੀ ਅਕਾਲ ਜੀ। | Sat Sri Akal ji! | Hello! |
Person B | ਤੁਹਾਡਾ ਕੀ ਹਾਲ ਚਾਲ ਹੈ? | Tuhada Ki haal chal hai? | How are you doing? |
Person A | ਮੈਂ ਠੀਕ ਹਾਂ , ਤੁਸੀ ਦੱਸੋ ? | Main theek haan, Tusi dasso? | I am doing good, you tell? |
Person B | ਮੈਂ ਵੀ ਠੀਕ ਹਾਂ। | Main vi theek haan | I am good too. |
Person A | ਆਜੋ ਅੰਦਰ ਆਜੋ। | Aao ji, aandar aa jo | Come in Please! |
Person B | ਹਾਂਜੀ। | Haanji | Yes |
Person A | ਹੋਰ, ਘਰ ਸੱਭ ਠੀਕ ਹਨ? | Hor, ghar sab theek han? | Everyone good at home? |
Person B | ਹਾਂਜੀ , ਸੱਭ ਠੀਕ ਹਨ। | Hanji, ghar sab theek thak. | Yes, all are good at home |
Person B | ਅਮਨ ਅਤੇ ਨੂਰ ਕਿੱਦਾਂ ਹਨ ? | Aman ate Noor kidda han? | How's Aman and Noor? |
Person A | ਦੋਨੋ ਠੀਕ ਹਨ। | Dono theek han. | Both are doing good |
Person B | ਅਮਨ ਕੀ ਕਰ ਰਿਹਾ ਹੈ? | Aman ki kar reha hai? | What is Aman doing? |
Person A | ਅਮਨ ਬਾਹਰ ਖੇਡਣ ਗਿਆ ਹੈ। | Aman bahar khedan gya hai | Aman has gone outside to play |
Person B | ਤੇ ਨੂਰ ? | Te Noor? | And Noor? |
Person A | ਨੂਰ ਪੜ ਰਹੀ ਹੈ, ਓਹਦੇ ਅਗਲੇ ਹਫ਼ਤੇ ਤੋਂ ਪੇਪਰ ਸ਼ੁਰੂ ਹਨ। | Noor pad rahi hai, ohde agle hafte ton paper shuru han. | Noor is studying, Her exams start from next week |
Person B | ਨੂਰ ਕਿਹੜੀ ਜਮਾਤ 'ਚ ਪੜਦੀ ਹੈ ? | Noor kehdi jamaat ch pad-di hai? | Noor is in which grade/class? |
Person A | ਨੂਰ , ਪੰਜਵੀ ਜਮਾਤ ਵਿੱਚ ਪੜਦੀ ਹੈ। | Noor, panjvi jamaat ch pad-di hai | Noor is in fifth grade/class |
Person B | ਅੱਛਾ ਜੀ। | Acha ji | Ok |
Person A | ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਉਦੀ ਆਂ। | Tusi beitho main chaa bana ke leyandi aa | You sit here, I will bring some tea |
Person B | ਨਹੀਂ ਜੀ, ਤੁਸੀਂ ਕੋਈ ਖ਼ੇਚਲ ਨਾ ਕਰੋ। | Nai, tusi koi khechal / takleef naa karo | No, don't worry about that |
Person A | ਨਹੀਂ ਜੀ , ਖ਼ੇਚਲ ਦੀ ਕਿਹੜੀ ਗੱਲ ਹੈ। | Nahi ji, khechal / takleef di kedi gal hai | No, nothing to worry about |
Person A | ਪੰਜ ਮਿੰਟਾਂ 'ਚ ਬਣ ਜਾਏਗੀ। | Panj mintan ch ban jayegi.. | It will be ready in five minutes |
Person B | ਠੀਕ ਹੈ ਜੀ। | Theek hai ji. :) | Alright! :) |
Buying Fruits in the market 🥭 🍌
In this audio section, you will hear a Punjabi conversation between a fruit seller and a buyer.
Buying Fruits in the Market 🥭 🍌
Person | Gurmukhi | English Transliteration | English Translation |
---|---|---|---|
Person A | ਸਤਿ ਸ੍ਰੀ ਅਕਾਲ ਜੀ। | Sat Sri Akal ji! | Hello! |
Person B | ਸਤਿ ਸ੍ਰੀ ਅਕਾਲ ਭੈਣ ਜੀ। | Sat Sri Akal Bhein ji! | Hello! |
Person B | ਤੁਹਾਨੂੰ ਕੀ ਚਾਹੀਦਾ ਹੈ ? | Tuhanu ki chahida hai? | What do you want? |
Person A | ਕੁੱਝ ਫਲ ਚਾਹੀਦੇ ਹਨ। | Kujh fal chahide han | I want some fruits |
Person B | ਅੱਛਾ ਜੀ, ਮੇਰੇ ਕੋਲ ਸੇਬ, ਸੰਤਰੇ, ਅੰਬ, ਕੇਲੇ, ਤੇ ਅੰਗੂਰ ਹਨ। | Achha ji, mere kol, seb, santre, amb, kele, te angoor han | Ok, I have apples, oranges, mangos, bananas, and grapes |
Person B | ਤੁਹਾਨੂੰ ਕਿਹੜੇ ਕਿਹੜੇ ਫਲ ਚਾਹੀਦੇ ਹਨ। | Tuhanu kehde kehde fal chahide han | What all fruits do you want? |
Person A | ਅੰਬਾਂ ਦਾ ਕੀ ਭਾਅ ਹੈ? | Ambaa da ki bhaa hai? | What's the price of Mangoes? |
Person B | ਅੰਬ ਸੌ ਰੁਪਏ ਕਿੱਲੋ ਹਨ। | Amb so rupaye killo han | Mangoes are 100 rupees a killo |
Person A | ਇਹ ਤਾਂ ਬੜੇ ਮਹਿੰਗੇ ਹਨ। | Eh tan bade mehnge han | These are too pricy |
Person B | ਅੰਬ ਬੜੇ ਮਿੱਠੇ ਹਨ ਜੀ, ਇੱਕ ਵੀ ਅੰਬ ਖ਼ਰਾਬ ਨਹੀਂ ਨਿਕਲੇਗਾ। | Ambb bade mithhe han ji, ikk vi amb kharaab nahi niklega | Mangoes are very sweet, not a single mangoe will be bad |
Person A | ਤੁਸੀਂ ਅੱਸੀ ਰੁਪਏ ਲਾ ਲਓ? | Tusi assi rupye la lao? | Can you make it 80 rupees? |
Person B | ਚਲੋ ਠੀਕ ਹੈ। | Chalo theek hai | Alright! |
Person A | ਠੀਕ ਹੈ ਇੱਕ ਕਿੱਲੋ ਕਰ ਦੋ। ਤੇ ਕੇਲੇ ਕਿਵੇਂ ਹਨ ? | theek hai, ikk killo kar do. Te kele kivein han? | Ok, make it one killo and how about bananas? |
Person B | ਕੇਲੇ ਪੰਜਾਹ ਰੁਪਏ ਦਰਜਨ ਹਨ। | Kele panjaah rupye darjan han | Bananas are 50 rupees a dozen |
Person A | ਕੇਲੇ ਵੀ ਇੱਕ ਦਰਜਨ ਕਰ ਦਿਓ। | Kele vi ikk darjan kar deo | Ok, pakc 1 dozen bananas as well |
Person A | ਕਿੰਨੇ ਪੈਸੇ ਹੋਏ? | kinne paise hoye? | How much money? |
Person B | ਭੈਣ ਜੀ, ਇੱਕ ਕਿੱਲੋ ਅੰਬਾ ਦੇ ਹੋ ਗਏ ਅੱਸੀ ਰੁਪਏ, ਤੇ ਇੱਕ ਦਰਜਨ ਕੇਲੇ ਦੇ ਪੰਜਾਹ ਰੁਪਏ, ਕੁਲ ਮਿਲਾ ਕੇ ਹੋ ਗਏ ਇੱਕ ਸੌ ਤੀਹ ਰੁਪਏ | Bhein ji, ikk killo ambaa de ho gaye assi rupye, te ikk darjan kelle de panjaah rupye, kull mila ke ho gaye ikk so teeh rupye | Sis, 80 rupees for one kilo mangoes, and for one dozen bananas, 50 rupees, total is 130 rupees |
Person B | ਭੈਣ ਜੀ, ਅੰਗੂਰ ਵੀ ਲੈ ਲਓ, ਠੀਕ ਰੇਟ ਲਾਅ ਲਵਾਂਗਾ | Bhein ji, angoor vi lei lao, theek rate laa lavaanga | Sis, please buy grapes as well. I will give you a good rate |
Person A | ਨਹੀਂ, ਏਨੇ ਫਲ ਨਹੀਂ ਚਾਹੀਦੇ ਅਗਲੇ ਹਫ਼ਤੇ ਫੇਰ ਲੈਣ ਆਵਾਂਗੀ | nahi, enne fal nahi chahide, agle hafte fer lein aavangi | No, I don't want these many fruits I will come again next week |
Person B | ਠੀਕ ਹੈ ਭੈਣ ਜੀ। | Theek hai bhein ji | Ok, Sis |
Person B | ਧੰਨਵਾਦ ਜੀ। | Dhanvaad ji | Thank you! |
Person A | ਧੰਨਵਾਦ। | Dhanvaad | Thank you! |
ਲਾਲਚੀ ਕੁੱਤਾ - Laalchi Kutta - Greedy Dog
In this audio section, you will listen to a Punjabi story of a Greedy Dog
ਲਾਲਚੀ ਕੁੱਤਾ - Laalchi Kutta
ਲਾਲਚੀ ਕੁੱਤਾ - Laalchi Kutta - Slower Version
Gurmukhi Script : ਚਿੜੀ ਤੇ ਕਾਂ
English Transliteration : Chiddi Te Kaa(n)
English Translation: Chiddi Te Kaa(n)
ਲਾਲਚੀ ਕੁੱਤਾ
ਇੱਕ ਵਾਰ ਦੀ ਗੱਲ ਹੈ।
ਇੱਕ ਭੁੱਖਾ ਕੁੱਤਾ ਰੋਟੀ ਦੀ ਭਾਲ ਵਿਚ ਸ਼ਹਿਰ ਵੱਲ ਜਾ ਰਿਹਾ ਸੀ।
ਰਸਤੇ ਵਿੱਚ ਇੱਕ ਨਦੀ ਪੈਂਦੀ ਸੀ।
ਨਦੀ ਉੱਪਰ ਇੱਕ ਲੱਕੜੀ ਦਾ ਪੁੱਲ ਬਣਿਆ ਹੋਇਆ ਸੀ।
ਕੁੱਤਾ ਉਸ ਪੁੱਲ ਉਪਰੋਂ ਲੰਗ ਕੇ ਸ਼ਹਿਰ ਵਿਚ ਗਿਆ।
ਸ਼ਹਿਰ ਵਿੱਚ, ਇੱਕ ਦੁਕਾਨ ਤੋਂ ਉਸ ਨੂੰ ਇੱਕ ਮਾਸ ਟੁੱਕੜਾ ਲੱਭਾ।
ਕੁੱਤਾ ਮਾਸ ਦੇ ਟੁਕੜੇ ਨੂੰ ਮੂੰਹ ਵਿੱਚ ਲੈ ਕੇ ਵਾਪਿਸ ਨਦੀ ਵੱਲ ਤੁਰ ਪਿਆ।
ਜਦੋਂ ਕੁੱਤਾ ਲੱਕੜੀ ਦੇ ਪੁੱਲ ਤੇ ਚੱਲ ਰਿਹਾ ਸੀ, ਉਸ ਨੇ ਪਾਣੀ ਵਿੱਚ ਆਪਣਾ ਪਰਛਾਵਾਂ ਵੇਖਿਆ।
ਉਸ ਨੇ ਸੋਚਿਆ ਕੇ ਨਦੀ ਵਿੱਚ ਇੱਕ ਹੋਰ ਕੁੱਤਾ ਹੈ ਜਿਸ ਦੇ ਮੂੰਹ ਵਿਚ ਵੀ ਇੱਕ ਮਾਸ ਦਾ ਟੁਕੜਾ ਹੈ।
ਕੁੱਤੇ ਨੇ, ਉਸਦਾ ਮਾਸ ਦਾ ਟੁਕੜਾ ਵੀ ਲੈਣਾ ਚਾਹਿਆ।
ਇਸ ਲਈ ਕੁੱਤੇ ਨੇ ਜੋਰ ਜੋਰ ਨਾਲ ਭੌਂਕਨਾ ਸ਼ੁਰੂ ਕਰ ਦਿੱਤਾ।
ਜਿਸ ਨਾਲ ਉਸਦੇ ਮੂੰਹ ਵਾਲਾ ਮਾਸ ਦਾ ਟੁਕੜਾ ਵੀ ਨਦੀ ਵਿੱਚ ਡਿਗ ਪਿਆ ਤੇ ਕੁੱਤਾ ਭੁੱਖਾ ਹੀ ਰਹਿ ਗਿਆ।
ਸਿੱਟਾ - ਲਾਲਚ ਬੁਰੀ ਬਲਾ ਹੈ।
ਸਾਨੂੰ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ।
ਤੇ ਰੱਬ ਨੇ ਜੋ ਵੀ ਦਿੱਤਾ ਹੈ ਉਸ ਵਿਚ ਖੁਸ਼ ਰਹਿਣਾ ਚਾਹੀਦਾ ਹੈ।
ਧੰਨਵਾਦ ਜੀ।
Laalchi Kutta:
Ikk Vaar di Gal hai.
Ikk Bhukha Kutta, Roti di bhaal vich Shahar val jar reha si.
Raste vich ikk nadi paindi si.
Nadi uppar ikk lakdi da pull banya hoya si.
Kutta uss pull upron lang ke, shahar vich geya.
Shahar vich, ikk dukaan ton os nu ikk maas da tukda labba.
Kutta, maas de tukde nu muh vich lai ke vapas nadi vall tur pya.
Jadon kutta lakdi de pull te chal reha si, os ne paani vich aapnna parchavan vekhya.
Os ne socheya, ke nadi vich ikk hor kuta hai.
Jis de muh vich vi ikk maas da tukda hai.
Kutte ne, osda maas da tukda vi laainna chahiya.
Es layi kutte ne jor jor naal bhaunknna shuru kar ditta.
Jis naal, osde muh vaala maas da tukda vi nadi vich dig piya.
Te kutta bhukha reh gaya.
Sitta - Laalch Buri Bala hai. Saanu kade vi laalach nahi karna chahida.
Te Rabb ne jo vi ditta hai os vich kush rehna chahida hai.
Dhanvaad Ji!
Greedy Dog:
Once upon a time.
A hungry dog was going towards the city in search of bread.
There was a river in the way.
There was a wooden bridge over the river.
The dog crossed the bridge and went into the city.
In the city, he found a piece of meat from a shop.
The dog took the piece of meat in his mouth and returned to the river.
As the dog was walking on the wooden bridge, he saw his reflection in the water.
He thought there is another dog in the river
with a piece of meat in its mouth.
The dog wanted to have the other dog's piece of meat as well.
So, the dog started barking loudly.
With his barking, the piece of meat in his mouth fell into the river,
and the greedy dog remained hungry.
Moral - Greed is a curse.
We should never be greedy.
And we should be content with whatever God has given us.
Thank you.
ਮਦਾਰੀ - Madaari - Monkey and Juggler
In this audio section, you will listen to a Punjabi story of monkeys and Juggler.
ਮਦਾਰੀ - Madaari
ਮਦਾਰੀ - Madaari - Slow Version
Gurmukhi Script : ਮਦਾਰੀ
ਮਦਾਰੀ
ਸਾਡੇ ਪਿੰਡ ਵਿਚ ਮਦਾਰੀ ਆਇਆ।
ਮਦਾਰੀ ਨੇ ਆਪਣੀ ਡੁਗਡੁਗੀ ਵਜਾਈ ਤੇ ਕਿਹਾ "ਆਓ ਬੱਚਿਓ ਮਦਾਰੀ ਆਇਆ , ਮਦਾਰੀ ਆਇਆ ".
ਮਦਾਰੀ ਦੀ ਡੁਗਡੁਗੀ ਦੀ ਆਵਾਜ ਸੁਣ ਕੇ ਬਹੁਤ ਸਾਰੇ ਬੱਚੇ ਮਦਾਰੀ ਦਾ ਤਮਾਸ਼ਾ ਵੇਖਣ ਲਈ ਇੱਕਠੇ ਹੋ ਗਏ।
ਮਦਾਰੀ ਕੋਲ ਇੱਕ ਬਾਂਦਰ ਅਤੇ ਇੱਕ ਬਾਂਦਰੀ ਸੀ।
ਉਸ ਨੇ ਦੋਨੋ ਦਾ ਤਮਾਸ਼ਾ ਬੱਚਿਆਂ ਨੂੰ ਵਖਾਇਆ।
ਬੱਚੇ ਬਹੁਤ ਖੁਸ਼ ਹੋਏ ਅਤੇ ਤਾੜੀਆਂ ਮਾਰੀਆਂ।
ਮਦਾਰੀ ਨੇ ਬਾਂਦਰ ਬਾਂਦਰੀ ਦਾ ਵਿਆਹ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਵੀ ਵਖਾਈਆਂ।
ਜਿੰਨਾ ਨੂੰ ਵੇਖ ਕੇ ਬੱਚੇ ਹੋਰ ਵੀ ਖੁਸ਼ ਹੋਏ ਤੇ ਫੇਰ ਬਾਦ ਵਿਚ ਮਦਾਰੀ ਨੇ ਬਾਂਦਰ ਤੇ ਬਾਂਦਰੀ ਦੀ ਰੋਟੀ ਲਈ ਬੱਚਿਆਂ ਕੋਲੋਂ ਪੈਸੇ ਮੰਗੇ।ਬੱਚਿਆਂ ਨੇ ਬਹੁਤ ਸਾਰੇ ਪੈਸੇ ਅਤੇ ਅਨਾਜ ਮਦਾਰੀ ਨੂੰ ਦਿੱਤਾ।
ਮਦਾਰੀ ਨੇ ਵੀ ਸਭ ਦਾ ਧੰਨਵਾਦ ਕੀਤਾ ਅਤੇ ਫਿਰ ਅਗਲੇ ਪਿੰਡ ਚਲਾ ਗਿਆ।
ਬੱਚੇ ਵੀ ਆਪਣੇ ਆਪਣੇ ਘਰਾਂ ਨੂੰ ਵਾਪਿਸ ਚਲੇ ਗਏ।
ਧੰਨਵਾਦ ਜੀ
English Transliteration Script : Madaari
Madaari
Sadde Pind vich maddaari aaya.
Madaari ne Apni dugdugi vajaai te keha "Aao bacheyon madaari aaya, madaari aaya".
Madaari di duggdugi di awaaj sunn ke boht sare bachhe madaari da tamasha vekhan layi ikkathe ho gaye.
Madaari kol ikk baandar ate ikk baandri si.
Us ne dono da tamasha bacheya nu vakhaaya.
Bache boht khush hoye ate taddiya maariyan.
Madaari ne baandar bandri da viah ate hor boht sareyan kheddan vi vakhaiya.
Jinna nu vekh ke bachhe hor vi khush hoye te fer baad vich madaari ne baandar te baandri de roti layi bacheyan kolo paise mangge.
Bacheya ne boht saare paise ate anaaj madaari nu detta.
Madaari ne vi sabb da dhanvvad kita ate fer agle pind challa gaya.
Bachhe vi apnne gharan nu vapas chale gaye.
Dhanvaad ji
English Translation : Magician
Magician
A magician came to our village.
The magician played his drum and said, "Come children, the magician has come, the magician has come."
Upon hearing the sound of the magician's drum, many children gathered to see the magician's show.
The magician had a monkey and a female monkey with him.
He showcased the tricks of both to the children.
The children were very happy and applauded.
The magician performed the marriage of the monkey and the female monkey and also showed many other games.
Seeing all this, the children became even happier, and then later, the magician asked the children for money in exchange for the monkey and the female monkey's bread.
The children gave a lot of money and grains to the magician.
The magician thanked everyone and then went to the next village.
The children also returned to their respective homes.
Thank you.
ਚਿੜੀ ਤੇ ਕਾਂ - Chiddi Te Kaa(n) - A Sparrow and a Crow
In this audio section, you will listen to a Punjabi story of a sparrow and a crow.
ਚਿੜੀ ਤੇ ਕਾਂ - Chiddi Te Kaa(n)
ਚਿੜੀ ਤੇ ਕਾਂ - Chiddi Te Kaa(n) - Slower version
Gurmukhi Script : ਚਿੜੀ ਤੇ ਕਾਂ
ਚਿੜੀ ਤੇ ਕਾਂ
ਇਕ ਪਿੰਡ ਵਿਚ ਇਕ ਚਿੜੀ ਅਤੇ ਕਾਂ ਰਹਿੰਦੇ ਸਨ।
ਚਿੜੀ ਬਹੁਤ ਮੇਹਨਤੀ ਸੀ ਅਤੇ ਕਾਂ ਬਹੁਤ ਆਲਸੀ ਸੀ।
ਚਿੜੀ ਰੋਜ ਆਪਣੇ ਖੇਤ ਵਿਚ ਬਹੁਤ ਮੇਹਨਤ ਕਰਦੀ ਸੀ।
ਇਕ ਦਿਨ ਜਦੋਂ ਚਿੜੀ ਖੇਤ ਵਿਚ ਹੱਲ ਚਲਾ ਰਹੀ ਸੀ ਕਾਂ ਵੀ ਖੇਤ ਵਿਚ ਪਹੁੰਚ ਗਿਆ ਤੇ ਚਿੜੀ ਨੂੰ ਕਹਿਣ ਲੱਗਾ "ਚਿੜੀ ਭੈਣ ਅਸੀਂ ਸਾਂਝੀ ਖੇਤੀ ਕਰ ਲੈਂਦੇ ਹੈ।
ਮੈਂ ਤੇਰੇ ਨਾਲ ਖੇਤ ਦੇ ਸਾਰੇ ਕੰਮ ਕਰਵਾਵਾਂਗਾ।
ਚਿੜੀ ਬਹੁਤ ਭੋਲੀ ਸੀ ਉਹ ਕਾਂ ਦੀਆਂ ਗੱਲਾਂ ਵਿਚ ਆ ਗਈ ਅਤੇ ਉਸਨੇ ਸਾਂਝੀ ਖੇਤੀ ਕਰਣ ਲਈ ਹਾਂ ਕਰ ਦਿੱਤੀ।
ਅਗਲੇ ਦਿਨ ਉਸਨੇ ਕਾਂ ਨੂੰ ਜਦੋਂ ਖੇਤ ਵਿਚ ਬੀਜ ਬੀਜਣ ਲਈ ਕਿਹਾ ਤੇ ਕਾਂ ਕਹਿਣ ਲੱਗਾ "ਭੈਣੇ ਮੈਨੂੰ ਨੀਂਦ ਆ ਰਹੀ ਹੈ ਤੂੰ ਚੱਲ ਮੈਂ ਥੋੜੀ ਦੇਰ ਤੱਕ ਆਉਂਦਾ ਹਾਂ"
ਚਿੜੀ ਖੇਤ ਵਿਚ ਕੱਲੀ ਬੀਜ ਬੀਜਦੀ ਰਹੀ ਪਰ ਆਲਸੀ ਕਾਂ ਖੇਤ ਵਿਚ ਨਹੀਂ ਆਇਆ।
ਚਿੜੀ ਸਾਰਾ ਕੰਮ ਕੱਲੇ ਹੀ ਨਿਪਟਾ ਕੇ ਸ਼ਾਮ ਨੂੰ ਘਰ ਆ ਗਈ।
ਕੁੱਝ ਦਿਨ ਬਾਦ ਚਿੜੀ ਫੇਰ ਕਾਂ ਕੋਲ ਗਈ ਤੇ ਕਹਿਣ ਲੱਗੀ "ਕਾਂ ਵੀਰੇ ਚੱਲ ਫ਼ਸਲ ਨੂੰ ਪਾਣੀ ਦੇਣਾ ਹੈ ਮੇਰੇ ਨਾਲ ਖੇਤਾਂ ਵਿਚ ਚਲ ਤੇ ਅਸੀਂ ਫ਼ਸਲ ਨੂੰ ਪਾਣੀ ਲਾ ਕੇ ਆਉਂਦੇ ਹਾਂ।
ਕਾਂ ਨੇ ਅੱਜ ਫੇਰ ਬਹਾਨਾ ਬਣਾ ਲਿਆ ਤੇ ਕਹਿਣ ਲੱਗਾ "ਚਿੜੀ ਭੈਣੇ ਮੈਂ ਅੱਜ ਬਹੁਤ ਥੱਕਿਆ ਹਾਂ ਮੈਂ ਥੋੜੀ ਦੇਰ ਤੱਕ ਖੇਤ ਵਿਚ ਆਉਂਦਾ ਹਾਂ"।
ਚਿੜੀ ਵਿਚਾਰੀ ਇੱਕਲੀ ਹੀ ਖੇਤ ਵਿਚ ਕੰਮ ਕਰਦੀ ਰਹੀ ਪਰ ਕਾਂ ਫੇਰ ਖੇਤ ਵਿਚ ਨਾਂ ਆਇਆ।
ਹੁਣ ਫ਼ਸਲ ਪੱਕ ਕੇ ਤਿਆਰ ਹੋ ਗਈ। ਚਿੜੀ ਵਾਰ ਵਾਰ ਕਾਂ ਨੂੰ ਖੇਤ ਵਿਚ ਕੰਮ ਕਰਾਉਣ ਲਈ ਕਹਿੰਦੀ ਪਰ ਕਾਂ ਕਦੇ ਵੀ ਖੇਤ ਵਿਚ ਨਾਂ ਆਉਂਦਾ।
ਚਿੜੀ ਨੂੰ ਇੱਕਲੇ ਹੀ ਸਾਰਾ ਕੰਮ ਕਰਨਾ ਪੈਂਦਾ।
ਚਿੜੀ ਨੇ ਹੁਣ ਸਾਰੀ ਫ਼ਸਲ ਕੱਟ ਕੇ ਇਕੱਠੀ ਕਰ ਲਈ।
ਅਗਲੀ ਸਵੇਰ ਉਸ ਨੇ ਕਾਂ ਨੂੰ ਕਿਹਾ "ਕਾਂ ਵੀਰ ਚਲ ਫ਼ਸਲ ਕੱਟ ਲਈ ਹੈ ਹੁਣ ਖੇਤ ਵਿਚ ਚਲ ਕੇ ਆਪਣਾ ਹਿੱਸਾ ਲੈ ਲੈ "
ਕਾਂ ਬੜੀ ਜਲਦੀ ਤਿਆਰ ਹੋ ਕੇ ਖੇਤ ਵਿਚ ਪਹੁੰਚ ਗਿਆ।
ਚਿੜੀ ਨੇ ਫ਼ਸਲ ਦੀਆਂ ਦੋ ਢੇਰੀਆਂ ਲਗਾ ਦਿੱਤੀਆਂ ਤੇ ਕਿਹਾ "ਇਕ ਢੇਰੀ ਤੂੰ ਲੈ ਲੈ , ਤੇ ਇਕ ਢੇਰੀ ਮੈਂ ਲੈ ਲੈਂਦੀ ਹਾਂ"।
ਚਿੜੀ ਨੇ ਆਪਣੀ ਢੇਰੀ ਥੋੜੀ ਥੋੜੀ ਕਰਕੇ ਆਪਣੇ ਘਰ ਲੈ ਆਂਦੀ।
ਕਾਂ ਬੜਾ ਆਲਸੀ ਸੀ ਉਸ ਦੀ ਢੇਰੀ ਖੇਤ ਵਿਚ ਹੀ ਪਈ ਰਹੀ।
ਕੁੱਝ ਦਿਨਾਂ ਬਾਦ ਹਨੇਰੀ ਝੱਖੜ ਆਇਆ ਤੇ ਕਾਂ ਦੀ ਸਾਰੀ ਢੇਰੀ ਉੱਡ ਗਈ।
ਸਿੱਟਾ - ਆਲਸੀ ਨਾਂ ਬਣੋ। ਸਾਨੂੰ ਆਪਣੇ ਸਾਰੇ ਕੰਮ ਵੇਲੇ ਸਿਰ ਕਰ ਲੈਣੇ ਚਾਹੀਦੇ ਹਨ।
ਧੰਨਵਾਦ ਜੀ।
English Transliteration : Chiddi Te Kaa(n)
Chiddi Te Kaa(n)
Ikk Pind vich ikk chidi ate kaa rehnde san.
Chiddi boht mehnti si te Kaa boht aalsi si.
Chiddi roj apne khet vich boht mehnat kardi si.
Ikk din jadon, Chiddi khet vich hall chla rahi si kaa vi khet vich pahunch gya te chiddi nu kehan lagga. Chiddi bhain, asii saanjhi kheti kar lainde haa.
Main tere naal khet de saare kaam karvavanga.
Chiddi boht bholli si, oh kaan diyan gallan vich aa gayi ate usne sanjhi kheti karan layi haan kar ditti.
Agle din, os ne kaa nu jadon khte vich beej beejan layi keha te kaa kehan lagga, "Bheine mainu neend aa rai hai tun chal main thodi der takk aunda haa".
Chiddi khet vich kaali beej beejdi rahi par aalsi kaan khet vich nahi aaya.
Chiddi saara kaam kalle hi nipta ke shaam nu ghar aa gayi.
Kujh din baad chidi fer kaa kol gayi te kehan laggi "Kaan veere chall fasal nu paani denna hai mere naal khetan vich chal te asi fasal nu paani laa ke aunde haa"
Kaan ne ajj fer bahan banna leya te kehan lagga "Chiddi Bheine, main ajj boht thakkya haa main thodi der takk khet vich aunda haa"
Chiddi vichaari fer ikkali hi khet vich kaam kardi rahi par kaa fer khet vich naa ayaa.
Hun fasal pakk ke tyaar ho gayi, chiddi vaar vaar kaan nu kkhet vich kaamm karan layi kendi par kaa kade vi khet vich naa aaunda
Chidi nu ikkalyan hi saara kamm karna painda.
Chidi ne hun saari fasal katt ke ikkathi kar layi.
Agli saver us ne kaa nu keha kaa veer chal fasal katt lay hai, hun khet vich chal ke aapna hissa lai lai.
Kaa badi jaldi tyaar ho ke khet vich pahunch gaya
Chidi ne fasal diyan do dheriyan lagga dittiya te keha, ikk dheri tun lai lai te ikk dheri main lai laaindi haa.
Chiddi ne aapni dheri thodi thodi karke aapne ghar lai aandi.
Kaa bada aalsi si, os di dheri khet vich hi pai rahi.
Kujh dinna baad haneri jhakhad aaya te kaan di ssare dheri udd gayi.
Sitta = Aaalsi naa bano. Saanu appne saare kamm vele sir kar lene chahide han.
Dhanvaad ji.
English Translation : Sparrow and Crow
Sparrow and Crow
In a village, there lived a sparrow and a crow.
The sparrow was very hardworking, while the crow was very lazy.
Every day, the sparrow would work hard in her field.
One day, when the sparrow was busy in the field, the crow also arrived in the field and said to the sparrow, 'Sister Sparrow, let's do farming together.
I will help you with all the work in the field.
The innocent sparrow believed the crow's words and agreed to do farming together.
The next day, when the sparrow asked the crow to sow seeds in the field, the crow made an excuse and said, 'Sister, I am feeling sleepy. You carry on, I will come after a while.
'The sparrow continued to sow the seeds in the field, but the lazy crow never showed up in the field.
The sparrow finished all the work alone and returned home in the evening.
A few days later, the sparrow went to the crow and said, 'Brother Crow, it's time to water the crops.
Let's go to the fields together and water the crops.
'The crow made another excuse and said, 'Sister Sparrow, today I am very tired.
I will come to the field a little later.
'The sparrow had to do all the work alone.
The sparrow harvested the entire crop and gathered it.
The next morning, she said to the crow, 'Brother Crow, it's time to harvest the crop.
Come to the field and take your share.
The crow quickly got ready and reached the field.
The sparrow divided the harvested crop into two piles and said, 'Take one pile, and I will take the other.
'The sparrow carried her share home, but the lazy crow left his pile lying in the field.
A few days later, a storm came, and the crow's entire pile flew away.
Lesson - Don't be lazy.
We should finish all our work on time.
Thank you.
ਸੋਨੇ ਦਾ ਅੰਡਾ - Sone Da Aanda - Golden Egg
In this audio section, you will listen to a Punjabi story - Sone Da Aanda
ਸੋਨੇ ਦਾ ਅੰਡਾ - Sone Da Aanda
ਸੋਨੇ ਦਾ ਅੰਡਾ - Sone Da Aanda - Slower Version
Gurmukhi Script : ਸੋਨੇ ਦਾ ਆਂਡਾ
Punjabi Transliteration : Sone Da Aanda
Punjabi Translation : The Golden Egg
ਸੋਨੇ ਦਾ ਆਂਡਾ
ਇੱਕ ਪਿੰਡ ਵਿੱਚ, ਇੱਕ ਆਦਮੀ ਨੇ ਇੱਕ ਮੁਰਗੀ ਪਾਲੀ ਹੋਈ ਸੀ।
ਮੁਰਗੀ ਹਰ ਰੋਜ ਇੱਕ ਸੋਨੇ ਦਾ ਆਂਡਾ ਦਿੰਦੀ ਸੀ.
ਉਹ ਆਦਮੀ ਹਰ ਰੋਜ ਸੋਨੇ ਦਾ ਆਂਡਾ ਸ਼ਹਿਰ ਲੈ ਕੇ ਜਾਂਦਾ ਅਤੇ ਉਸ ਨੂੰ ਵੇਚ ਕੇ ਘਰ ਦਾ ਸਮਾਨ ਖਰੀਦ ਕੇ ਲਿਆਉਂਦਾ।
ਇਸ ਤਰਾਂ ਉਸ ਦੇ ਘਰ ਦਾ ਗੁਜਾਰਾ ਸੋਨੇ ਦੇ ਆਂਡੇ ਨਾਲ ਅੱਛੀ ਤਰ੍ਹਾਂ ਚਲ ਰਿਹਾ ਸੀ।
ਇੱਕ ਦਿਨ ਉਸ ਆਦਮੀ ਦੇ ਮੰਨ ਵਿੱਚ ਲਾਲਚ ਆਇਆ ਤੇ ਉਹ ਸੋਚਣ ਲੱਗਾ ਕਿ ਕਿਓਂ ਨਾਂ ਮੁਰਗੀ ਨੂੰ ਮਾਰ ਕੇ ਸਾਰੇ ਸੋਨੇ ਦੇ ਆਂਡੇ ਇੱਕ ਵਾਰ ਹੀ ਕੱਢ ਲਏ ਜਾਣ।
ਉਸ ਨੇ ਮੁਰਗੀ ਨੂੰ ਮਾਰਿਆ ਅਤੇ ਉਸ ਵਿਚੋਂ ਸਾਰੇ ਸੋਨੇ ਦੇ ਆਂਡੇ ਕੱਢਣ ਲੱਗਾ ਪਰ ਉਸ ਨੂੰ ਮੁਰਗੀ ਵਿਚੋਂ ਇੱਕ ਹੀ ਸੋਨੇ ਦਾ ਆਂਡਾ ਮਿਲਿਆ।
ਮੁਰਗੀ ਨੂੰ ਮਾਰਨ ਤੋਂ ਬਾਅਦ ਉਸਦੇ ਘਰ ਦਾ ਗੁਜਾਰਾ ਬਹੁਤ ਮੁਸ਼ਕਿਲ ਹੋ ਗਿਆ।
ਤੇ ਆਦਮੀ ਨੂੰ ਮੁਰਗੀ ਮਾਰਨ ਦਾ ਬਹੁਤ ਪਛਤਾਵਾ ਹੋਇਆ ਤੇ ਉਹ ਜੋਰ ਜੋਰ ਦੀ ਰੋਣ ਲੱਗਾ।
ਸਿੱਟਾ - ਲਾਲਚ ਬੁਰੀ ਬਲਾ ਹੈ।
ਸਾਨੂੰ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ।
ਧੰਨਵਾਦ ਜੀ।
Sone da aanda
Ikk pind vich, ikk aadmi ne ikk murgi paali hoyi si.
Murgi har roj ikk sone da aanda dindi si.
Oh aadmi har roj sone da aanda shahar lei ke janda ate us nu vech ke ghar da samaan kharid ke leyaunda.
Es taran us de ghar da gujara sone de aande naal achhi tarah chal reha si.
Ikk din us aadmi de mann vich laalch aaya te oh sochan lagga ki keyon na murgi nu maar ke sare sone aande ikk var hi kadd laye jaan.
Us ne murgi nu maarya ate us vicho saare sone de aande kadaan lagga par us nu murgi vicho ikk hi sone de aanda milya.
Murgi nu maaran ton baad usde ghar da gujara boht mushkil ho gaya.
Te aadmi nu murgi maaran da boht pachtava hoya te oh jor jor di ron lagga.
Sitta - Laalch Buri Bala hai.
Saanu kade vi laalch nahi karna chahida
Dhanvaad ji
The Golden Egg
In a village, a man owned a hen.
The hen would lay a golden egg every day.
The man would take the golden egg to the city and sell it to buy the household items.
In this way, the man's living was going well with the golden egg.
One day, greed arose in his mind, and he thought of killing the hen to get all the golden eggs at once.
He killed the hen, but when he checked inside, he found only one golden egg.
After killing the hen, his living became very difficult.
The man regretted killing the hen and started crying loudly.
Moral - Greed is a bad thing.
We should never be greedy.
Thank you.
ਏਕਾ - Ekka - Unity
In this audio section, you will listen to a Punjabi story - Ekka
ਏਕਾ - Ekka
ਏਕਾ - Ekka - Slower Version
Gurmukhi Script : ਏਕਾ
Punjabi Transliteration : Ekka
Punjabi Translation : Unity
ਏਕਾ
ਇੱਕ ਵਾਰ ਦੀ ਗੱਲ ਹੈ , ਇੱਕ ਜੰਗਲ ਵਿੱਚ ਇੱਕ ਸ਼ਿਕਾਰੀ ਆਇਆ।
ਸ਼ਿਕਾਰੀ ਨੇ ਜਾਨਵਰਾਂ ਨੂੰ ਪਕੜਣ ਲਈ ਜਾਲ ਵਿਛਾਇਆ ਅਤੇ ਉਸ ਦੇ ਨੀਚੇ ਦਾਣਾ ਖਿਲਾਰਿਆ।
ਅਸਮਾਨ ਵਿੱਚ ਉੱਡ ਰਹੇ ਕਬੂਤਰਾਂ ਦੀ ਨਜਰ ਉਹਨਾਂ ਦਾਣਿਆਂ ਤੇ ਪਈ।
ਉਹ ਸਾਰੇ ਇੱਕ ਇੱਕ ਕਰਕੇ ਨੀਚੇ ਜਮੀਨ ਤੇ ਉਤਰੇ ਅਤੇ ਦਾਣਾ ਖਾਣ ਲੱਗੇ।
ਸ਼ਿਕਾਰੀ ਨੇ ਆਪਣਾ ਜਾਲ ਉਹਨਾਂ ਕਬੂਤਰਾਂ ਉੱਤੇ ਸੁੱਟ ਦਿੱਤਾ।
ਸਾਰੇ ਕਬੂਤਰ ਜਾਲ ਵਿੱਚ ਫੱਸ ਗਏ।
ਸਭ ਨੇ ਜਾਲ ਵਿਚੋਂ ਬਾਹਰ ਨਿਕਲਣ ਦੀ ਬੜੀ ਕੋਸ਼ਿਸ਼ ਕੀਤੀ ਪਰ ਬਾਹਰ ਨਾ ਨਿਕਲ ਸਕੇ।
ਸਾਰੇ ਕਬੂਤਰ ਉਦਾਸ ਹੋ ਗਏ।
ਉੰਨਾ ਵਿੱਚੋ ਇੱਕ ਸਿਆਣੇ ਕਬੂਤਰ ਨੇ ਕਿਹਾ ਮਿਤਰੋਂ ਉਦਾਸ ਨਾ ਹੋਵੋ।
ਮੈਂ ਤੁਹਾਨੂੰ ਸਾਰਿਆਂ ਨੂੰ ਇਸ ਜਾਲ ਵਿੱਚੋ ਬਾਹਰ ਨਿਕਾਲ ( ਕੱਡ ) ਸਕਦਾ ਹਾਂ।
ਸਾਰੇ ਕਬੂਤਰ ਬਹੁਤ ਖੁਸ਼ ਹੋਏ।
ਉਸ ਸਿਆਣੇ ਕਬੂਤਰ ਨੇ ਕਿਹਾ ਕੇ ਸਾਨੂੰ ਸਾਰਿਆਂ ਨੂੰ ਇੱਕਠੇ ਜੋਰ ਲਗਾ ਕੇ ਜਾਲ ਸਮੇਤ ਉੱਪਰ ਅਸਮਾਨ ਵਿੱਚ ਉੱਡਣਾ ਹੈ।
ਸਾਰੇ ਕਬੂਤਰ ਉਸ ਦੀ ਗੱਲ ਮੰਨ ਕੇ ਇੱਕਠੇ ਜ਼ੋਰ ਲਾ ਕੇ ਉੱਪਰ ਵੱਲ ਉੱਡ ਗਏ।
ਜਦੋਂ ਸ਼ਿਕਾਰੀ ਉੱਥੇ ਆਇਆ, ਕਬੂਤਰਾਂ ਨੂੰ ਉੱਪਰ ਅਸਮਾਨ ਵਿਚ ਉੱਡਦਾ ਵੇਖ ਕੇ ਬੜਾ ਹੈਰਾਨ ਹੋਇਆ।
ਸਿੱਟਾ - ਏਕੇ ਵਿੱਚ ਬਲ ਹੈ।
ਧੰਨਵਾਦ ਜੀ।
Ekka
Ikk vaar de gall hai ikk jangal vich ikk shikaari aaya.
Shikari ne janvaaran nu pakdan layi jaal vichaaya ate os de niche daana khilarya.
Asmaan vich udd rahe kabootran di najar ohna daaniya te pai.
Oh saare ikk ikk karke niche jameen te utre ate daana khaan lagge.
Shikaari ne aapnna jaal onna kabootra utte sutt ditta.
Saare kabootar jaal vich fass gaye.
Sabh ne jaal vichon bahar niklan di badi koshish kitti par bahaar naa nikal sake.
Sare kabootar uddaas ho gaye
Unna vicho ikk siyaane kabooter ne keha. Mitron uddaas naa hovo.
Main tuhanu saareyan nu iss jaal vicho bahar nikaal sakda haa.
Saare kabootar boht khush hoye uss siyaane kabootar ne keha ke sannu sareya nu ikkthe jor laga ke jaal samet uppar vall uddna hai.
Sare kabootar uss di gal mann ke ikkath jor la ke uppar vall udd gaye.
Jadon Shikaari uthe aaiya, kabootra nu uppar asmaan vich udd-da vekh ke badda hairaan hoya.
Sitta - Eke vich bal hai
Dhanvaad Ji.
Unity
Once upon a time, in a forest, a hunter arrived.
The hunter set a trap to catch birds and spread grains beneath it.
The pigeons flying in the sky noticed the grains and descended one by one to eat them.
They all landed on the ground one by one and started pecking at the grains.
The hunter cleverly pulled the string of the trap, capturing all the pigeons.
All the pigeons made a great effort to escape from the trap but couldn't find a way out.
They became sad and disheartened.
Among them, a wise pigeon said, "Friends, don't be sad.
I can help all of you escape from this trap.
We need to collectively put our strength and fly together, carrying the trap with us towards the sky.
"All the pigeons agreed to the plan and united their efforts to lift the trap and fly high up.
When the hunter returned, he was astonished to see the pigeons flying in the sky with the trap.
Moral - There is strength in unity.
Thank you, Ji.
ਹਾਥੀ ਅਤੇ ਦਰਜੀ - Haathi Ate Darji - An elephant and a tailer
In this audio section, you will listen to a Punjabi story - Haathi ate Darji
ਹਾਥੀ ਅਤੇ ਦਰਜੀ - Haathi ate Darji
ਹਾਥੀ ਅਤੇ ਦਰਜੀ - Haathi ate Darji - Slower Version
Gurmukhi Script : ਹਾਥੀ ਅਤੇ ਦਰਜੀ
Punjabi Transliteration : Hatthi Ate Darji
Punjabi Translation : The Elephant and the Tailor
ਹਾਥੀ ਅਤੇ ਦਰਜੀ
ਇੱਕ ਵਾਰ ਦੀ ਗੱਲ ਹੈ, ਇੱਕ ਹਾਥੀ ਹਰ ਰੋਜ ਤਲਾਬ ਤੋਂ ਪਾਣੀ ਪੀਣ ਲਈ ਜਾਂਦਾ ਸੀ।
ਉਸਦੇ ਰਸਤੇ ਵਿੱਚ ਦਰਜੀ ਦੀ ਦੁਕਾਨ ਸੀ।
ਹਾਥੀ ਹਰ ਰੋਜ ਉਥੋਂ ਲੰਗਣ ਵੇਲੇ ਦਰਜੀ ਦੀ ਦੁਕਾਨ ਤੇ ਆਪਣੀ ਸੁੰਡ ਖਿੜਕੀ ਰਾਹੀਂ ਅੰਦਰ ਕਰਦਾ ਅਤੇ ਦਰਜੀ ਉਸ ਨੂੰ ਖਾਣ ਲਈ ਕੁੱਝ ਦੇ ਦਿੰਦਾ।
ਇੱਸ ਤਰ੍ਹਾਂ ਕਈ ਦਿਨ ਲੰਘੇ।
ਇੱਕ ਦਿਨ ਦਰਜੀ ਨੂੰ ਸ਼ਰਾਰਤ ਸੁੱਝੀ।
ਜਦੋਂ ਹਾਥੀ ਨੇ ਹਰ ਰੋਜ ਦੀ ਤਰ੍ਹਾਂ ਆਪਣੀ ਸੁੰਡ ਖਿੜਕੀ ਦੇ ਅੰਦਰ ਵਾੜੀ ਤਾਂ ਦਰਜੀ ਨੇ ਉਸਦੀ ਸੁੰਡ ਤੇ ਸੂਈ ਚੁੱਭਾ ਦਿੱਤੀ।
ਹਾਥੀ ਨੂੰ ਬਹੁਤ ਗੁੱਸਾ ਆਇਆ ਪਰ ਹਾਥੀ ਚੁੱਪ ਚਾਪ ਤਲਾਬ ਵੱਲ ਪਾਣੀ ਪੀਣ ਲਈ ਚਲਾ ਗਿਆ
ਹਾਥੀ ਨੇ ਵਾਪਿਸ ਆਉਣ ਵੇਲੇ ਗਾਰੇ ਵਾਲਾ ਗੰਦਾ ਪਾਣੀ ਆਪਣੀ ਸੁੰਡ ਵਿੱਚ ਭਰ ਲਿਆ।
ਫੇਰ ਜਦੋਂ ਹਾਥੀ ਦਰਜੀ ਦੀ ਦੁਕਾਨ ਤੇ ਪੁੱਜਾ ਤਾਂ ਉਸ ਨੇ ਆਪਣੀ ਸੁੰਡ ਖਿੜਕੀ ਦੇ ਅੰਦਰ ਵਾੜੀ ਤੇ ਜੋਰ ਨਾਲ ਗੰਦਾ ਚਿੱਕੜ ਦਰਜੀ ਦੇ ਕੱਪੜਿਆਂ ਉੱਤੇ ਖਲਾਰ ਦਿੱਤਾ।
ਦਰਜੀ ਦੇ ਸਾਰੇ ਨਵੇ ਕੱਪੜੇ ਖ਼ਰਾਬ ਕਰ ਦਿੱਤੇ।
ਦਰਜੀ ਨੂੰ ਬਹੁਤ ਪਛਤਾਵਾ ਲੱਗਾ ਕੇ ਉਸ ਨੇ ਹਾਥੀ ਦੀ ਸੁੰਡ ਤੇ ਸ਼ਰਾਰਤ ਨਾਲ ਸੂਈ ਚੁਭਾਈ ਸੀ।
ਦਰਜੀ ਆਪਣੀ ਇਸ ਸ਼ਰਾਰਤ ਨਾਲ ਬਹੁਤ ਸ਼ਰਮਿੰਦਾ ਹੋਇਆ।
ਸਿੱਟਾ - ਜਿੱਦਾਂ ਕਰੋਗੇ , ਉੱਦਾਂ ਭਰੋਗੇ।
ਧੰਨਵਾਦ ਜੀ।
Haathi ate Darji
Ikk vaar di gal hai, ikk haathi har roj talaab to paani peen layi janda si.
Usde raste vich darji di dukaan si.
Hathi har roj uthon langan vele darji di dukaan te aapni sund khidke raahin andar karda ate darji us nu khaan layi kujh na kujh de dinda.
Iss tara kai din langge, ikk din darji nu sharart sujhi.
Jadon hathi ne har roj di tara aapni sund khidki de andar vaadi tan darji ne usdi sund te sui chubba diti.
Haathi nu boht gussa aaya par haathi chup chaap talaab val paani peen layi chala gaya.
Hathi ne vapas aaun vele gaare vala ganda paani aapni sund vich bhar leya .
Fer jadon hathi darji di dukaan te pujja.
Os ne aapni sund khidki de andar vaade te jor naal ganda chikkad darji de kapdyan ute khalar ditta.
Darji de sare nave kapde kharab kar ditte.
Darji nu boht pachtava lagga ke us ne hathi di sund te shararat naal sui kyon chubhai si.
Darji apni es sharart naal boht sharminda hoya.
Sitta - Jiddan karoge, Oddan bharoge.
Dhanvaad Ji.
The Elephant and the Tailor
Once upon a time, there was an elephant that used to go to the pond every day to drink water.
On its way, there was a tailor's shop.
Every day, while passing by, the elephant would put its trunk through the tailor's shop window and the tailor would give it something to eat.
This went on for several days, but one day the tailor got an idea.
When the elephant put its trunk inside the window as usual, the tailor pricked it with a needle.
The elephant got angry, but it quietly went to drink water from the pond.
On its way back, the elephant filled its trunk with muddy water from a ditch.
Then, when the elephant reached the tailor's shop, it sprayed the dirty water from its trunk onto the tailor's clothes.
The tailor's new clothes were completely ruined.
The tailor regretted playing a trick on the elephant and pricking its trunk with a needle.
The tailor felt very ashamed because of this mischief.
Moral - As you sow, so shall you reap.
Thank you, Ji.
ਚਲਾਕ ਬਾਂਦਰ - Chalaak Baandar - Clever Monkey
In this audio section, you will listen to a Punjabi story of a Clever Monkey
ਚਲਾਕ ਬਾਂਦਰ - Chalaak Baandar
ਚਲਾਕ ਬਾਂਦਰ - Chalaak Baandar - Slower Version
Gurmukhi Script - ਚਲਾਕ ਬਾਂਦਰ |
---|
ਚਲਾਕ ਬਾਂਦਰ, ਇੱਕ ਵਾਰ ਦੀ ਗੱਲ ਹੈ ਕਿ ਦੋ ਬਿੱਲੀਆਂ ਨੂੰ ਰਸਤੇ ਵਿਚੋਂ ਇੱਕ ਰੋਟੀ ਮਿਲੀ। ਦੋਨੋ ਆਪਸ ਵਿਚ ਰੋਟੀ ਵੰਡਣ ਵੇਲੇ ਲੜ ਰਹੀਆਂ ਸਨ। ਉੰਨਾ ਨੂੰ ਲੜਦਿਆਂ ਵੇਖ ਕੇ ਇੱਕ ਬਾਂਦਰ ਉੱਥੇ ਪਹੁੰਚਿਆ। ਬਾਂਦਰ ਬੜਾ ਚਲਾਕ ਸੀ। ਉਹ ਕਹਿਣ ਲੱਗਾ, ਬਿੱਲੀ ਮਾਸੀ ਤੁਸੀਂ ਆਪਸ ਵਿੱਚ ਕਿਓਂ ਲੜ ਰਹੀਆਂ ਹੋ। ਤੁਹਾਡੀ ਰੋਟੀ ਮੈਂ ਤੁਹਾਨੂੰ ਵੰਡ ਕੇ ਦੇ ਦਿੰਦਾ ਹਾਂ। ਦੋਨੋ ਬਿੱਲੀਆਂ ਬਾਂਦਰ ਦੀ ਇਸ ਗੱਲ ਨਾਲ ਸਹਿਮੱਤ ਹੋ ਗਈਆਂ। ਬਾਂਦਰ ਬਹੁਤ ਚਲਾਕ ਸੀ, ਉਸਨੇ ਇੱਕ ਤੱਕੜੀ ਲਈ ਅਤੇ ਰੋਟੀ ਦੇ ਦੋ ਟੁੱਕੜੇ ਕਰਕੇ ਤੱਕੜੀ ਵਿੱਚ ਰੱਖ ਦਿੱਤੇ ਤੇ ਕਹਿਣ ਲੱਗਾ "ਮੈਂ ਤੁਹਾਨੂੰ ਦੋਂਨਾਂ ਨੂੰ ਬਰਾਬਰ ਬਰਾਬਰ ਰੋਟੀ ਤੋਲ ਦਿੰਦਾ ਹਾਂ". ਰੋਟੀ ਇੱਕ ਪਾਸੇ ਜਿਆਦਾ ਹੋਣ ਕਰਕੇ, ਉਸਨੇ ਰੋਟੀ ਦਾ ਇੱਕ ਟੁੱਕੜਾ ਤੋਡ਼ ਕੇ ਆਪਣੇ ਮੂੰਹ ਵਿੱਚ ਪਾ ਲਿਆ। ਹੁਣ ਦੂਜੇ ਪਾਸੇ ਭਾਰ ਨੀਵਾਂ ਹੋਣ ਕਰਕੇ ਉਸਨੇ ਫਿਰ ਉਸ ਪਾਸੋਂ ਰੋਟੀ ਦਾ ਇੱਕ ਹੋਰ ਟੁੱਕੜਾ ਤੋੜ ਕੇ ਆਪਣੇ ਮੂੰਹ ਵਿੱਚ ਪਾ ਲਿਆ। ਇਸ ਤਰ੍ਹਾਂ ਬਾਰ ਬਾਰ ਵੱਧ ਘੱਟ ਕਰਕੇ , ਬਾਂਦਰ ਸਾਰੀ ਰੋਟੀ ਖਾ ਗਿਆ। ਬਿੱਲੀਆਂ ਆਪਸ ਵਿੱਚ ਇੱਕ ਦੂਸਰੇ ਦਾ ਮੂੰਹ ਵੇਖਦੀਆਂ ਰਹਿ ਗਈਆਂ। ਸਿੱਟਾ - ਆਪਸ ਵਿੱਚ ਰੱਲ ਮਿੱਲ ਕੇ ਰਹਿਣਾ ਚਾਹੀਦਾ ਹੈ। ਧੰਨਵਾਦ ਜੀ। |
English Transliteration - Chalaak Baandar |
---|
Chalaak Baandar Ikk vaar di gal hai ke do billiyan nu raste vicho ikk roti mili. Dono apas vich roti vandan vele lad rahiya san. Unna nu lad-diyan vekh ke ikk baandar uthe pahunchya. Baandar bada chalaak si. Oh kehan lagga, Billi maasi tusi aapas vich kyon lad rahiya ho. Tuhadi roti main tuhanu vand ke de dinda haa. Dono billiyan baandar di es gal naal sehmat ho gayiyan. Baandar boht chalaak si, osne ikk taakkdi layi ate roti de do tukde karke talkdi vich rakh dite te kehan lagga "Main tuhan donna nu barabar barabar roti tol denda haa". Roti ikk passe jayda hon karke, usne roti da ikk tukda tod ke apne muh vich paa leya. Hun duje passe bhaar nivaa hon karke usne fer os passo roti da ikk hor tukda tod ke apne muh vich paa leya. Es taraa baar baar bhaar vadd ghatt karke, baandar saari roti khaa gya. Billiyan aapas vich ikk dusre daa muh vekhdiyan reh gayiyan. Sitta - Aapas vich ral ke rehna chahida hai. Dhanvaad ji. |
English Translation - The Cunning Monkey |
---|
The Cunning Monkey Once upon a time, there was a story of two cats who found a piece of bread on the road. Both of them started fighting over dividing the bread. Seeing them fighting, a monkey arrived there. The monkey was very cunning. He said, "Why are you fighting, Aunt Cats? I can divide the bread for you."Both cats agreed to the monkey's proposal. The monkey, being very cunning, broke the bread into two pieces and placed them in front of the cats, saying, "I have divided the bread equally for both of you. "As one piece of bread seemed bigger, the monkey tore a piece of the bigger bread and ate it. Now, having less weight on one side, he again tore a piece of bread from the remaining portion and ate it. This way, repeatedly reducing the size, the monkey ate the entire bread. The cats looked at each other with disappointment. Moral - It is important to stay united. Thank you, Ji. |
Feedback / Query Form ✉️
Please use below form If you have any question for this Level or you would like share any feedback/suggestion. Thank you!